ਨੁੱਖੀ ਇਤਿਹਾਸ ਵਿੱਚ ਲੋਕਾਂ ਦੀ ਭੀੜ ਦਾ ਇੱਕ ਸਭ ਤੋਂ ਵੱਡੇ ਰੂਪ ਵਿੱਚ ਇਕੱਠੇ ਹੋਣਾ ਸਾਲ 2013 ਵਿੱਚ ਹੋਇਆ- ਕੁੰਭ ਮੇਲੇ ਦਾ ਤਿਉਹਾਰ 12 ਸਾਲਾਂ ਵਿੱਚ ਸਿਰਫ਼ ਇੱਕੋ ਹੀ ਵਾਰ ਮਨਾਇਆ ਜਾਂਦਾ ਹੈ। ਹੈਰਾਨ ਕਰਨ ਵਾਲੀ ਸੰਖਿਆ ਵਿੱਚ 10 ਕਰੋੜ ਲੋਕ 55 ਦਿਨਾਂ ਵਿੱਚ ਤਿਉਹਾਰ ਨੂੰ ਮਨਾਉਣ ਦੇ ਲਈ ਗੰਗਾ ਨਦੀ ਦੇ ਕਿਨਾਰਿਆਂ ’ਤੇ ਇਲਾਹਾਬਾਦ ਸ਼ਹਿਰ ਵਿੱਚ ਪਹੁੰਚ ਗਏ, ਜਿੰਨਾਂ ਵਿੱਚੋਂ 1 ਕਰੋੜ ਨੇ ਤਾਂ ਗੰਗਾ ਵਿੱਚ ਤਿਉਹਾਰ ਦੇ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਇਸ਼ਨਾਨ ਕਰ ਲਿਆ ਸੀ।
ਐਨ. ਡੀ. ਟੀ. ਵੀ. ਦੇ ਮੁਤਾਬਿਕ, ਪ੍ਰਬੰਧਕਾਂ ਨੇ 15 ਫਰਵਰੀ ਨੂੰ ਇਸ਼ਨਾਨ ਦੇ ਆਖਰੀ ਦਿਨ ਵਿੱਚ 2 ਕਰੋੜ ਲੋਕਾਂ ਦੇ ਇਸ਼ਨਾਨ ਕਰਨ ਦਾ ਕਿਆਸ ਲਗਾਇਆ ਸੀ। ਮੈਂ ਇਲਾਹਾਬਾਦ ਆਇਆ ਹੋਇਆ ਹਾਂ ਅਤੇ ਮੈਂ ਇਹ ਸੋਚ ਨਹੀਂ ਸੱਕਦਾ ਹਾਂ ਕਿ ਕਿਵੇਂ ਇੰਨੇ ਸਾਰੇ ਲੋਕ ਲੱਖਾਂ ਦੀ ਗਿਣਤੀ ਵਿੱਚ ਇੱਕ ਦਮ ਬਿਨਾਂ ਕਿਸੇ ਕੰਮਾਂ ਨੂੰ ਰੋਕਦਿਆਂ ਹੋਇਆਂ ਉੱਥੇ ਇਕੱਠੇ ਹੋ ਸੱਕਦੇ ਹਨ। ਬੀ. ਬੀ. ਸੀ. ਨੇ ਰਿਪੋਰਟ ਦਿੱਤੀ ਕਿ ਇਨ੍ਹਾਂ ਲੋਕਾਂ ਦੀਆਂ ਰੋਜ਼ਾਨਾ ਦੀ ਲੋੜ੍ਹਾਂ ਨੂੰ ਪੂਰਾ ਕਰਨ ਲਈ ਡਾੱਕਟਰਾਂ ਅਤੇ ਬਾਥਰੂਮਾਂ ਵਰਗੀਆਂ ਚੀਜ਼ਾਂ ਨੂੰ ਇਕੱਠਾ ਕਰਨ ਦੇ ਲਈ ਜ਼ਿਆਦਾ ਯਤਨਾਂ ਨੂੰ ਕੀਤਾ ਗਿਆ ਸੀ। ਕੁੰਭ ਮੇਲੇ ਦੇ ਲੋਕਾਂ ਦੀ ਇੰਨੀ ਗਿਣਤੀ ਨੇ ਹਰ ਸਾਲ ਮੱਕੇ ਦੇ ਲਈ ਹੱਜ ਨੂੰ ਜਾਣ ਵਾਲੇ ਤੀਰਤ ਯਾਤਰੀਆਂ ਦੀ ਗਿਣਤੀ ਜਿਵੇਂ ਕਿ ਮੁਸਲਮਾਨਾਂ ਦੀ ਕੁਲ ਗਿਣਤੀ- 2012 ਵਿੱਚ ‘ਸਿਰਫ਼’ 31 ਲੱਖ ਸੀ ਨੂੰ ਵੀ ਬੌਣਾ ਕਰ ਦਿੱਤਾ।ਫਿਰ ਇਸ ਕਾਰਨ ਕਿਉਂ 10 ਕਰੋੜ ਲੋਕਾਂ ਨੂੰ 120 ਅਰਬ ਰੂਪਏ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਦੇ ਲਈ ਖਰਚ ਕਰਨੇ ਪਏ? ਨੇਪਾਲ ਤੋਂ ਆਉਣ ਵਾਲੇ ਇੱਕ ਸ਼ਰਧਾਲੂ ਨੇ ਬੀ. ਬੀ. ਸੀ. ਨੂੰ ਇਸ ਤਰ੍ਹਾਂ ਦੱਸਿਆ ਕਿ
“ਮੈਂ ਆਪਣੇ ਪਾਪਾਂ ਨੂੰ ਧੋ ਲਿਆ ਹੈ।”
ਰਾਏਟਰਸ ਸਮਾਚਾਰ ਏਜੰਸੀ ਰਿਪੋਰਟ ਦਿੰਦੀ ਹੈ ਕਿ,
77 ਸਾਲ ਦਾ ਘੁਮੱਕੜ੍ਹ ਤਪਸਵੀ ਸਵਾਮੀ ਸ਼ੰਕਰਾਨੰਦ ਸਰਸਵਤੀ, ਜਿਹੜਾ ਨਦੀ ਵਿੱਚ ਨੰਗਾ ਖੜਾ ਹੈ ਕੰਬ ਰਿਹਾ ਸੀ, ਨੇ ਇਸ ਤਰ੍ਹਾਂ ਕਿਹਾ ਕਿ, “ਮੈਂ ਇਸ ਜੀਵਨ ਅਤੇ ਪਹਿਲੇ ਜੀਵਨ ਦੇ ਸਾਰੇ ਪਾਪਾਂ ਨੂੰ ਧੋ ਲਿਆ ਹੈ।”
ਐਨ. ਡੀ. ਟੀ. ਵੀ. ਸਾਨੂੰ ਦੱਸਦਾ ਹੈ ਕਿ
ਸ਼ਰਧਾਲੂ, ਜਿਹੜੇ ਇਹ ਵਿਸ਼ਵਾਸ ਕਰਦੇ ਹਨ ਕਿ ਪਵਿੱਤਰ ਜਲ ਵਿੱਚ ਡੁੱਬਕੀ ਲਾਉਣ ਨਾਲ ਉਨ੍ਹਾਂ ਦੇ ਪਾਪ ਸਾਫ਼ ਹੋ ਜਾਂਦੇ ਹਨ,
ਪਿਛਲੇ ਸਾਲ 2001 ਦੇ ਤਿਉਹਾਰ ਵਿੱਚ ਮੈਂ- ਬੀ. ਬੀ. ਸੀ. ਦੇ ਦੁਆਰਾ ਉਸ ਵੇਲੇ ਲਈ ਗਈ ਗਵਾਹੀ ਉੱਤੇ ਧਿਆਨ ਦਿੱਤਾ ਕਿ ਸ਼ਰਧਾਲੂ ਮੋਹਨ ਸ਼ਰਮਾ ਨੇ ਇਸ ਤਰ੍ਹਾਂ ਦੱਸਿਆ ਸੀ ਕਿ “ਜੋ ਪਾਪ ਅਸੀਂ ਕੀਤੇ ਹਨ ਉਹ ਇੱਥੇ ਧੋਤੇ ਜਾਂਦੇ ਹਨ।”
‘ਪਾਪ’ ਦੀ ਦੁਨਿਆਵੀ ਭਾਵਨਾ
ਦੂਜੇ ਸ਼ਬਦਾਂ ਵਿੱਚ, ਲੱਖਾਂ ਦੀ ਗਿਣਤੀ ਵਿੱਚ ਲੋਕ ਪੈਸਾ ਖਰਚ ਕਰਨਗੇ, ਭੀੜ ਭਰੀਆਂ ਰੇਲ ਗੱਡੀਆਂ ਵਿੱਚ ਸਫਰ਼ ਕਰਨਗੇ, ਭੀੜ ਭੜੱਕੇ ਨਾਲ ਭਰੇ ਹੋਏ ਹਾਲਾਤਾਂ ਦਾ ਸਾਹਮਣਾ ਕਰਨਗੇ ਅਤੇ ਆਪਣੇ ਪਾਪਾਂ ਨੂੰ “ਧੋਤੇ ਜਾਣ ਦੇ ਲਈ” ਗੰਗਾ ਨਦੀ ਵਿੱਚ ਜਾ ਕੇ ਇਸ਼ਨਾਨ ਕਰਨਗੇ। ਇਸ ਤੋਂ ਪਹਿਲਾਂ ਕਿ ਅਸੀਂ ਇਹ ਵੇਖੀਏ ਕਿ ਇਹ ਸ਼ਰਧਾਲੂ ਕੀ ਕਰ ਰਹੇ ਹਨ, ਆਓ ਅਸੀਂ ਉਸ ਸਮੱਸਿਆ ਉੱਤੇ ਖਿਆਲ ਕਰੀਏ ਜਿਸ ਦੀ ਖੁਦ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਪਹਿਚਾਣ ਕੀਤੀ ਹੈ ਉਹ ਹੈ- ਪਾਪ।
ਸ਼੍ਰੀ ਸੱਤਯਾ ਸਾਈਂ ਬਾਬਾ ਅਤੇ ‘ਠੀਕ’ ਅਤੇ ‘ਗਲ਼ਤ’
ਆਓ ਅਸੀਂ ਇਸ ਦਾ ਚਿੰਤਨ ਹਿੰਦੀ ਗੁਰੂ ਸ਼੍ਰੀ ਸੱਤਯਾ ਸਾਈਂ ਬਾਬਾ ਦੇ ਉਪਦੇਸ਼ਾਂ ਨੂੰ ਵੇਖਦੇ ਹੋਏ, ਜਿਸ ਦੀ ਸੋਚ ਮੇਰੇ ਮੁਤਾਬਿਕ ਸ਼ਲਾਘਾਯੋਗ ਹੈ। ਮੈਂ ਇਨ੍ਹਾਂ ਨੂੰ ਹੇਠਾਂ ਲਿਖ ਦਿੰਦਾ ਹਾਂ। ਜਦੋਂ ਤੁਸੀਂ ਇਨ੍ਹਾਂ ਨੂੰ ਪੜ੍ਹਦੇ ਹੋ ਤਾਂ ਆਪਣੇ ਆਪ ਕੋਲੋਂ ਪੁੱਛੋਂ, “ਕੀ ਇਹ ਅਜਿਹੇ ਨੈਤਿਕ ਉਪਦੇਸ਼ਾ ਹਨ ਜਿੰਨ੍ਹਾਂ ਦੇ ਆਸਰੇ ਜੀਵਨ ਗੁਜ਼ਾਰਿਆ ਜਾ ਸੱਕਦਾ ਹੈ? ਕੀ ਮੈਨੂੰ ਇਨ੍ਹਾਂ ਦੇ ਆਸਰੇ ਜੀਵਨ ਗੁਜ਼ਾਰਨਾ ਚਾਹੀਦਾ ਹੈ?”
“ਅਤੇ ਧਰਮ ਕੀ ਹੈ (ਸਾਡਾ ਨੈਤਿਕ ਫ਼ਰਜ਼)? ਜਿਹੜੀ ਵੀ ਉਪਦੇਸ਼ ਤੁਸੀਂ ਦਿੰਦੇ ਹੋ ਉਸ ਨੂੰ ਲਾਗੂ ਕਰਨਾ, ਜੋ ਕੁਝ ਤੁਸੀਂ ਕਹਿੰਦੇ ਹੋ ਉਸ ਨੂੰ ਉਸੇ ਤਰ੍ਹਾਂ ਹੀ ਅਪਨਾਉਣਾ ਜਿਵੇਂ ਹੀ ਕਿਹਾ ਜਾ ਰਿਹਾ ਹੈ, ਸਿੱਖਿਆ ਨੂੰ ਮੰਨਦੇ ਅਤੇ ਇਸ ਨੂੰ ਅਪਨਾਉਂਦੇ ਹੋਏ। ਚੰਗੇ ਕੰਮਾਂ ਨੂੰ ਕਮਾਉਣਾ, ਧਰਮ ਦੀ ਲਾਲਸਾ ਕਰਨੀ; ਪਰਮੇਸ਼ੁਰ ਦੇ ਡਰ ਅੰਦਰ ਜੀਵਨ ਗੁਜ਼ਾਰਨਾ, ਪਰਮੇਸ਼ੁਰ ਤੱਕ ਪਹੁੰਚਣ ਲਈ ਜੀਵਨ ਗੁਜ਼ਾਰਨਾ: ਇਹ ਹੀ ਧਰਮ ਹੈ” ਸੱਤਯਾ ਸਾਈਂ ਬਾਬਾ
ਆਖਦੇ ਹਨ 4, ਪ੍ਰ. 339
“ਅਸਲ ਵਿੱਚ ਤੁਹਾਡਾ ਫ਼ਰਜ਼ ਕੀ ਹੈ?…..
- ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਪਿਆਰ ਅਤੇ ਆਦਰ ਅਤੇ ਅਪਾਰਤਾ ਨਾਲ ਸੇਵਾ ਕਰਨੀ।
- ਦੂਜਾ, ਸੱਚ ਬੋਲਣਾ ਅਤੇ ਚੰਗੇ ਕੰਮਾਂ ਨਾਲ ਸਲੂਕ ਕਰਨਾ।
- ਤੀਸਰਾ, ਜਦੋਂ ਕਦੀ ਤੁਹਾਡੇ ਕੋਲ ਕੁਝ ਸਮਾਂ ਬਚੇ, ਉਸ ਵੇਲੇ ਪ੍ਰਭੁ ਦਾ ਸਿਮਰਨ, ਉਹ ਜਿਸ ਤਰੀਕੇ ਨਾਲ ਤੁਹਾਡੇ ਦਿਲ ਅੰਦਰ ਹੈ, ਦੁਹਰਾਉਂਦੇ ਰਹਿਣਾ।
- ਚੌਥਾ, ਦੂਜੇ ਦੇ ਬਾਰੇ ਵਿੱਚ ਬੁਰਾ ਬੋਲਣ ਵਿੱਚ ਲੀਨ ਨਾ ਹੋਣ ਜਾਂ ਦੂਸਰਿਆਂ ਦੀਆਂ ਕਮੀਆਂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰਨੀ।
- ਅਤੇ ਅੰਤ ਵਿੱਚ, ਕਿਸੇ ਵੀ ਰੂਪ ਵਿੱਚ ਦੂਜਿਆਂ ਨੂੰ ਦੁੱਖ ਨਹੀਂ ਦੇਣਾ” ਸੱਤਯਾ ਸਾਈਂ ਬਾਬਾ ਆਖਦੇ ਹਨ 4, ਪ੍ਰ. 348-349
“ਜੋ ਕੋਈ ਆਪਣੇ ਘਮੰਡ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ, ਆਪਣੀ ਲਾਲਚੀ ਇੱਛਾਵਾਂ ਉੱਤੇ ਜਿੱਤ ਪਾ ਲੈਂਦਾ ਹੈ, ਆਪਣੀਆਂ ਵਹਿਸ਼ੀ ਭਾਵਨਾਵਾਂ ਅਤੇ ਉਤੇਜਨਾਵਾਂ ਨੂੰ ਤਬਾਹ ਕਰ ਦਿੰਦਾ ਹੈ, ਅਤੇ ਆਪਣੇ ਸਰੀਰ ਨੂੰ ਪਿਆਰ ਦੀ ਸੁਭਵਿਕ ਝੁਕਾਓ ਨਾਲ ਦਮਨ ਕਰਦਾ ਹੈ, ਉਹ ਸੱਚ ਮੁਚ ਹੀ ਧਰਮ ਦੇ ਰਾਹ ਉੱਤੇ ਚੱਲ ਪਿਆ ਹੈ” ਧਰਮ ਵਾਹਿਨੀ, ਪ੍ਰ. 4
ਜਦੋਂ ਮੈਂ ਇਸ ਨੂੰ ਪੜ੍ਹਿਆ ਤਾਂ ਪਤਾ ਲੱਗਾ ਕਿ ਇਹ ਉਹ ਵਚਨ ਹਨ ਜਿੰਨਾਂ ਦੇ ਮੁਤਾਬਿਕ ਮੈਨੂੰ ਜੀਵਨ ਬਤੀਤ ਕਰਨਾ- ਸਿਰਫ਼ ਇੱਕ ਆਮ ਨੈਤਿਕ ਫ਼ਰਜ਼ ਦੇ ਰੂਪ ਵਿੱਚ ਚਾਹੀਦਾ ਹੈ। ਪਰ ਕੀ ਤੁਸੀਂ ਅਸਲ ਵਿੱਚ ਇੰਨ੍ਹਾਂ ਦੇ ਮੁਤਾਬਿਕ ਜੀਵਨ ਬਤੀਤ ਕਰ ਰਹੇ ਹੋ? ਕੀ ਤੁਸੀਂ (ਅਤੇ ਮੈਂ) ਕਦੇ ਇਨ੍ਹਾਂ ਦੇ ਪ੍ਰਤੀ ਸੋਚਿਆ ਹੈ? ਓਸ ਵੇਲੇ ਕੀ ਹੋਵੇਗਾ ਜੇ ਇੰਨ੍ਹਾਂ ਵਚਨਾਂ ਨੂੰ ਪਾਲਣ ਕਰਨ ਵਿੱਚ ਭੁੱਲ ਹੋ ਜਾਵੇ ਅਤੇ ਇੰਨ੍ਹਾਂ ਦੇ ਮੁਤਾਬਿਕ ਜੀਵਨ ਬਤੀਤ ਨਾ ਹੋ ਪਾਵੇ ਸੱਤਯਾ ਸ਼੍ਰੀ ਸਾਈਂ ਬਾਬਾ ਇਸ ਪ੍ਰਸ਼ਨ ਦਾ ਉੱਤਰ ਹਲੀਮ ਤਰੀਕੇ ਨਾਲ ਉਪਦੇਸ਼ ਦਿੰਦੇ ਹੋਏ ਜ਼ਾਰੀ ਰੱਖਦੇ ਹਨ ਕਿ
“ਆਮ ਤੌਰ ’ਤੇ ਮੈਂ ਮਿੱਠਾ ਬੋਲਦਾ ਹਾਂ, ਪਰ ਅਨੁਸ਼ਾਸਨ ਦੇ ਬਾਰੇ ਵਿੱਚ ਵਿੱਚ, ਮੈਂ ਕਿਸੇ ਵੀ ਤਰ੍ਹਾਂ ਦੀ ਕੋਈ ਟ ਦੇਣਾ ਮਨਜ਼ੂਰ ਨਹੀਂ ਕਰਾਂਗਾ … ਮੈਂ ਸਖ਼ਤ ਅਨੁਸ਼ਾਸਨ ਦੇ ਉੱਤੇ ਜ਼ੋਰ ਦੇਵਾਂਗਾ। ਮੈਂ ਕਿਸੇ ਵੀ ਤਰ੍ਹਾਂ ਨਾਲ ਤੁਹਾਡੇ ਦਰਜੇ ਦੇ ਰੂਪ ਵਿੱਚ ਸਖ਼ਤਾਈ ਨੂੰ ਘੱਟ ਨਹੀਂ ਕਰਾਂਗਾ,” ਸੱਤਯਾ ਸਾਈਂ ਬੋਲਦੇ
ਹਨ 2,ਪੰਨਾ. 186.
ਸਖ਼ਤਾਈ ਦਾ ਦਰਜਾ ਠੀਕ ਹੈ- ਜੇ ਤੁਸੀਂ ਹਮੇਸ਼ਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ। ਪਰ ਜੇ ਤੁਸੀਂ ਇਸ ਨੂੰ ਪੂਰਾ ਨਹੀਂ ਕਰਦੇ ਹੋ? ਤਾਂ ਫਿਰ ਇਹੀ ਉਹ ਸਥਾਨ ਹੈ ਜਿੱਥੇ ਫਿਰ ‘ਪਾਪ’ ਦੀ ਭਾਵਨਾ ਦੀ ਸੰਭਾਵਨਾ ਆ ਜਾਂਦੀ ਹੈ। ਜਦੋਂ ਮੈਂ ਨੈਤਿਕ ਮਕਸਦ ਨੂੰ ਪੂਰਾ ਕਰਨ ਵਿੱਚ ਭੁੱਲ ਜਾਂਦਾ ਹੈ, ਜਾਂ ਇਸ ਕੰਮ ਨੂੰ ਮੈਂ ਜਾਣਦਾ ਹਾਂ ਕਿ ਇਸ ਨੂੰ ਪੂਰਾ ਕਰਨਾ ਚਾਹੀਦਾ ਹੈ, ਨੂੰ ਪੂਰਾ ਕਰਨ ਵਿੱਚ ਅਸਫ਼ਲ ਹੋ ਜਾਂਦਾ ਹਾਂ ਤਾਂ ਮੈਂ ਪਾਪ ਕਰਦਾ ਹਾਂ ਅਤੇ ਮੈਂ ਇੱਕ ਪਾਪੀ ਹਾਂ। ਕਦੇ ਵੀ ਕੋਈ ਇਹ ਸੁਣਨਾ ਪਸੰਦ ਨਹੀਂ ਕਰੇਗਾ ਕਿ ਉਹ ਇੱਕ ‘ਪਾਪੀ ’ ਹੈ – ਇਹ ਕੁਝ ਅਜਿਹੀ ਗੱਲ ਹੈ ਜੋ ਤੁਹਾਨੂੰ ਅਸਹਿਜ ਅਤੇ ਦੋਸ਼ੀ ਠਹਿਰਾਉਂਦੀ ਹੈ ਅਤੇ ਸਚਿਆਈ ਤਾਂ ਇਹ ਹੈ ਕਿ ਅਸੀਂ ਬਹੁਤ ਜ਼ਿਆਦਾ ਮਾਨਸਿਕ ਅਤੇ ਭਾਵਨਾਤਮਕ ਤਾਕਤ ਨੂੰ ਇੰਨ੍ਹਾਂ ਵਿਚਾਰਾਂ ਨੂੰ ਤਰਕਸ਼ੀਲ ਤਰੀਕੇ ਨਾਲ ਹਟਾਉਣ ਦੀ ਕੋਸ਼ਿਸ਼ ਵਿੱਚ ਖ਼ਰਚ ਕਰ ਦਿੰਦੇ ਹਨ। ਬਿਲਕੁਲ ਅਸੀਂ ਸੱਤਯਾ ਸਾਈਂ ਤੋਂ ਇਲਾਵਾ ਕਿਸੇ ਹੋਰ ਸਿੱਖਿਅਕ ਦੀ ਵੱਲ੍ਹ ਵੇਖਣ ਲੱਗਦੇ ਹਾਂ, ਪਰ ਜੇ ਉਹ ਇੱਕ ‘ਚੰਗਾ’ ਸਿੱਖਿਅਕ ਹੈ, ਤਾਂ ਉਸ ਦੇ ਨੈਤਿਕ ਉਪਦੇਸ਼ ਬਹੁਤ ਜ਼ਿਆਦਾ ਉਸ ਤਰ੍ਹਾਂ ਦੇ ਹੀ – ਪਾਲਣ ਕਰਨ ਦੇ ਲਈ ਸਖ਼ਤਾਈ ਨਾਲ ਭਰੇ ਹੋਏ ਹੋਣਗੇ।
ਬਾਈਬਲ (ਵੇਦ ਪੁਸਤਕ) ਕਹਿੰਦੀ ਹੈ ਕਿ ਅਸੀਂ ਸਾਰੇ ਪਾਪ ਦੇ ਇਸ ਭਾਵ ਨੂੰ ਮਹਿਸੂਸ ਕਰਦੇ ਹਾਂ, ਭਾਵੇਂ ਅਸੀਂ ਕਿਸ ਵੀ ਧਰਮ ਦੇ ਕਿਉਂ ਨਾ ਹੋਈਏ, ਕਿਉਂਕਿ ਪਾਪ ਦਾ ਇਹ ਭਾਵ ਸਾਡੇ ਜ਼ਮੀਰ ਤੋਂ ਆਉਂਦਾ ਹੈ। ਵੇਦ ਪੁਸਤਕ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੀ ਹੈ।
ਫਿਰ, ਜਦੋਂ ਗੈਰ-ਜਾਤੀ ਦੇ ਲੋਕ (ਅਰਥਾਤ ਗੈਰ-ਯਹੂਦੀ), ਜਿਨ੍ਹਾਂ ਕੋਲ ਬਿਵਸਥਾ ਨਹੀਂ (ਬਾਈਬਲ ਵਿੱਚ ਦਿੱਤੇ ਗਏ ਦਸ ਹੁਕਮ), ਸੁਭਾਓ ਤੋਂ ਹੀ ਬਿਵਸਥਾ ਦੀਆਂ ਗੱਲਾਂ ਨਾਲ ਚੱਲਦੇ ਹਨ, ਤਾਂ ਬਿਵਸਥਾ ਉਨ੍ਹਾਂ ਕੋਲ ਨਾ ਹੋਣ ’ਤੇ ਵੀ ਉਹ ਆਪਣੇ ਆਪ ਹੀ ਬਿਵਸਥਾ ਹਨ। ਬਿਵਸਥਾ ਦੀਆਂ ਗੱਲਾਂ ਆਪਣੇ-ਆਪਣੇ ਦਿਲ ਵਿੱਚ ਲਿਖੀਆਂ ਹੋਈਆਂ ਵਿਖਾਉਂਦੇ ਹਨ ਅਤੇ ਉਨ੍ਹਾਂ ਦੇ ਜ਼ਮੀਰ ਦੀ ਗਵਾਹੀ ਦਿੰਦੇ ਹਨ, ਅਤੇ ਉਨ੍ਹਾਂ ਦੇ ਵਿਚਾਰ ਆਪਸੀ ਦੋਸ਼ ਲਾਉਂਦੇ ਜਾਂ ਉਨ੍ਹਾਂ ਨੂੰ ਨਿਰਦੋਸ਼ ਠਹਿਰਾਉਂਦੇ ਹਨ।
ਰੋਮੀਆਂ 2:14-15
ਇਸ ਤਰ੍ਹਾਂ ਦੀ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਪਣੇ ਪਾਪਾਂ ਨੂੰ ਮਹਿਸੂਸ ਕਰਦੇ ਹਨ। ਠੀਕ ਉਸੇ ਤਰ੍ਹਾਂ, ਜਿਵੇਂ ਕਿ ਵੇਦ ਪੁਸਤਕ (ਬਾਈਬਲ) ਆਖਦੀ ਹੈ
ਸਭਨਾਂ ਨੇ ਪਾਪ ਕੀਤਾ ਹੈ ਅਤੇ ਪਰਮੇਸ਼ੁਰ ਦੀ ਮਹਿਮਾ ਤੋਂ ਰਹਿਤ ਹਨ ()
ਰੋਮੀਆਂ 3:23
ਪਾਪ ਪ੍ਰਤਾਸਨਾ ਮੰਤਰ ਵਿੱਚ ਬਿਆਨ ਕੀਤਾ ਗਿਆ ਹੈ
ਇਸ ਦਾ ਵਿਚਾਰ ਪ੍ਰਸਿੱਧ ਸਵੇਰ ਇਸ਼ਨਾਨ (ਜਾਂ ਪ੍ਰਤਾਸਨਾ) ਮੰਤਰ ਵਿੱਚ ਬਿਆਨ ਕੀਤੀ ਗਈ ਹੈ ਜਿਸਨੂੰ ਮੈਂ ਹੇਠਾਂ ਲਿਖਿਆ ਹੈ
ਮੈਂ ਇੱਕ ਪਾਪੀ ਹਾਂ। ਮੈਂ ਪਾਪ ਦਾ ਸਿੱਟਾਂ ਹਾ। ਮੈਂ ਪਾਪਾਂ ਵਿੱਚ ਪੈਦਾ ਹੋਇਆ। ਮੇਰਾ ਸਰੀਰ ਪਾਪ ਦੇ ਅਧੀਨ ਹੈ। ਮੈ ਸਭ ਤੋਂ ਵੱਡਾ ਪਾਪੀ ਹਾਂ। ਹੇ ਪ੍ਰਭੁ ਜਿਸ ਦੇ ਕੋਲ ਸੁੰਦਰ ਅੱਖਾਂ ਹਨ, ਮੈਨੂੰ ਬਚਾ ਲੈ, ਬਲੀਦਾਨ ਦੇਣ ਵਾਲੇ ਹੇ ਪ੍ਰਭੁ।
ਖੁਸ਼ਖਬਰੀ ਦਾ ਪ੍ਰਚਾਰ ਸਾਡੇ ‘ਪਾਪਾਂ ਨੂੰ ਧੋਂਦਾ’ ਹੈ
ਖੁਸ਼ਖਬਰੀ ਦਾ ਪ੍ਰਚਾਰ ਠੀਕ ਓਸੇ ਵਿਸ਼ੇ ਨੂੰ ਦੱਸਦਾ ਕਰਦਾ ਹੈ ਜਿਸਦਾ ਹੱਲ ਇਹ ਸਮਰਪਿਤ ਸ਼ਰਧਾਲੂ ਲੱਭ ਰਹੇ ਹਨ –ਕਿ ‘ਉਨ੍ਹਾਂ ਦੇ ਪਾਪ ਧੋ ਦਿੱਤੇ ਜਾਣ’। ਇਹ ਉਨ੍ਹਾਂ ਲੋਕਾਂ ਨੂੰ ਇੱਕ ਅਜਿਹਾ ਵਾਇਦਾ ਦਿੰਦਾ ਹੈ ਜੋ ਆਪਣੇ ‘ਕੱਪੜਿਆਂ’ (ਅਰਥਾਤ ਉਨ੍ਹਾਂ ਦੇ ਆਪਣੇ ਨੈਤਿਕ ਕੰਮਾਂ) ਨੂੰ ਧੋ ਲੈਂਦੇ ਹਨ। ਇਸ ਦੀ ਆਸ਼ਿਸ਼ ਸਵਰਗ (‘ਉਸ ਸ਼ਹਿਰ’) ਦੀ ਇੱਕ ਅਮਰਤਾ (ਜੀਉਂਣ ਦੇ ਬਿਰਛ) ਤੋਂ ਹੈ।
“ਧੰਨ ਹਨ ਉਹ, ਜਿਹੜੇ ਆਪਣੇ ਬਸਤਰ ਧੋ ਲੈਂਦੇ ਹਨ, ਕਿਉਂਕਿ ਉਨ੍ਹਾਂ ਨੂੰ ਜੀਉਂਣ ਦੇ ਬਿਰਛ ਦੇ ਕੋਲ ਆਉਣ ਦਾ ਹੱਕ ਮਿਲੇਗਾ, ਉਹ ਫਾਟਕਾਂ ਤੋਂ ਹੋ ਕਿ ਨਗਰ ਵਿੱਚ ਦਾਖ਼ਲ ਕਰਨਗੇ।”
ਪ੍ਰਕਾਸ਼ ਦੀ ਪੋਥੀ 22:14
ਕੁੰਭ ਦੇ ਮੇਲੇ ਦਾ ਤਿਉਹਾਰ ਸਾਨੂੰ ਸਾਡੇ ਪਾਪ ਦੀ ਅਸਲੀਅਤ ਦੇ ‘ਬੁਰੇ ਸਮਾਚਾਰ’ ਨੂੰ ਵਿਖਾਂਉਦਾ ਹੈ, ਅਤੇ ਇਸ ਪ੍ਰਕਾਰ ਸਾਨੂੰ ਸਾਡੀ ਸ਼ੁੱਧਤਾ ਨੂੰ ਪਾਉਣ ਦੇ ਲਈ ਜਾਗਰੁਕ ਹੋਣਾ ਚਾਹੀਦਾ ਹੈ। ਭਾਵੇਂ ਹੀ ਇਸ ਵਿੱਚ ਸਿਰਫ਼ ਇੱਕ ਬਹੁਤ ਸੋਹਣੀ ਸੰਭਾਵਨਾ ਹੀ ਵਿਖਾਈ ਦਿੰਦੀ ਹੋਵੇ ਕਿ ਖੁਸ਼ਖਬਰੀ ਦਾ ਵਾਅਦਾ ਇੱਕ ਸੱਚ ਹੈ, ਕਿਉਂਕਿ ਇਹ ਬਹੁਤ ਹੀ ਮਹੱਤਵਪੂਰਣ ਹੈ, ਨਿਸ਼ਚਿਤ ਹੀ ਬਹੁਤ ਡੂੰਘੇ ਰੂਪ ਵਿੱਚ ਜਾਂਚ ਕੀਤੇ ਜਾਣ ਦੇ ਲਈ ਲਾਭਦਾਇਕ ਹੈ।
ਜੇ ਤੁਸੀਂ ਸਦੀਪਕ ਜੀਉਣ ਪਾਉਣ ਦੀ ਰੀਝ ਰੱਖਦੇ ਹੋ, ਜੇ ਤੁਸੀਂ ਪਾਪ ਤੋਂ ਮੁਕਤੀ ਪਾਉਣ ਦੀ ਇੱਛਾ ਰੱਖਦੇ ਹੋ ਤਾਂ ਇਨ੍ਹਾਂ ਦਾ ਚਿੰਤਨ ਕਰਕੇ ਵੇਖਣਾ ਬਹੁਤ ਜ਼ਿਆਦਾ ਬੁੱਧੀਮਾਨੀ ਹੋਵੇਗੀ ਕਿ ਪ੍ਰਜਾਪਤੀ (ਜਾਂ ਯਹੋਵਾਹ) ਦੇ ਬਾਰੇ ਵਿੱਚ ਕੀ ਪ੍ਰਗਟ ਕੀਤਾ ਗਿਆ ਹੈ ਅਤੇ ਕਿਵੇਂ ਅਤੇ ਕਿਉਂ ਉਸਨੇ ਸਾਡੇ ਲਈ ਖੁਦ ਦੇ ਬਲੀਦਾਨ ਦੇ ਦਿੱਤਾ ਤਾਂ ਕਿ ਅਸੀਂ ਸਵਰਗ ਨੂੰ ਪ੍ਰਾਪਤ ਕਰ ਸਕੀਏ। ਅਤੇ ਵੇਦ ਸਾਨੂੰ ਅਸਮੰਜਸ ਵਿੱਚ ਹੀ ਛੱਡ ਨਹੀਂ ਦੇ ਹਨ। ਰਿਗਵੇਦ ਪੁਰਸਾਸੁਕਤਾ ਹੈ ਜਿਹੜਾ ਪ੍ਰਜਾਪਤੀ ਦੇ ਦੇਹਧਾਰਨ ਅਤੇ ਉਸਦੇ ਦੁਆਰਾ ਸਾਡੇ ਲਈ ਬਲੀਦਾਨ ਦਿੱਤੇ ਜਾਣ ਦਾ ਵਰਣਨ ਕਰਦਾ ਹੈ। ਇੱਥੇ ਪੁਰਸਾਸੁਕਤਾ ਦੀ ਜਾਣਕਾਰੀ ਨੂੰ ਜਾਨਣ ਦੇ ਲਈ (ਕਲਿੱਕ ਕਰੋ) ਜੋ ਜਿਸ ਤਰਾਂ ਨਾਲ ਬਾਈਬਲ (ਵੇਦ ਪੁਸਤਕ) ਯਿਸੂ ਸਤਸੰਗ (ਨਾਸਰਤ ਦਾ ਯਿਸੂ) ਅਤੇ ਤੁਹਾਡੇ ਲਈ ਮੋਕਸ਼ ਜਾਂ ਮੁਕਤੀ (ਅਮਰਤਾ) ਨੂੰ ਲੈਣ ਦੇ ਲਈ ਬਲੀਦਾਨ ਦਾ ਵਰਣਨ ਕਰਦਾ ਹੈ ਉਸ ਦੀ ਤਰ੍ਹਾਂ ਦੇ ਪੁਰਸ਼ ਦੀ ਵਿਆਖਿਆ ਮਿਲਦੀ ਹੈ।